Featuring Anmol Chugh Dildard || ਪਾਗ਼ਲ || Earn Name and Fame Services 2.0 || SIV Writers

Share:

Listens: 132

Scribbling Inner Voice (SIV)

Society & Culture


More about Anmol : Anmol Chugh Dildard is a student of civil engineering at St. Soldier group of institutions. He is from Jalandhar City, Punjab. He is love to read and write thoughts and poetry.He has participated in many books. He is the compiler of two books that is: " Tere Rubaroo" and " Way To Death ". He has recently compiled his solo book " वास्तविकता"

ਪਾਗ਼ਲ :

ਸਤ ਸ਼੍ਰੀ ਅਕਾਲ ਜੀ।

ਮੈਂ ਹਾਂ ਤੁਹਾਡਾ ਆਪਣਾ ਅਨਮੋਲ ਚੁੱਘ ਦਿਲਦਰਦ। ਮੈਂ ਜਲੰਧਰ ਸ਼ਹਿਰ ਦਾ ਵਾਸੀ ਹਾਂ। ਮੈਂ ਸਿਵਿਲ ਇੰਜੀਨੀਅਰਿੰਗ ਦੀ ਪੜ੍ਹਾਈ ਸੈਂਟ ਸੋਲਜਰ ਕੈਂਪਸ ਕਾਲਜ, ਜਲੰਧਰ ਵਿਖੇ ਕਰ ਰਿਹਾ ਹਾਂ। ਮੈਨੂੰ ਆਪਣੇ ਵਿਚਾਰ ਲਿਖਣ ਨਾਲ ਬਹੁਤ ਸਕੂਨ ਮਿਲਦਾ ਹੈ। ਸੋ ਇਹ ਸੀ ਮੇਰਾ ਇੰਟ੍ਰੋਡਕਸ਼ਨ । ਅੱਜ ਜੋ ਕਵਿਤਾ ਮੈਂ ਪੇਸ਼ ਕਰਨ ਜਾ ਰਿਹਾ ਹਾਂ ਓਹ ਇੱਕ ਕੁੜੀ ਵੱਲੋ ਆਪਣੇ ਸੱਜਣ ਨੂੰ ਕਹੀ ਗਈ ਹੈ। ਇਸ ਕਵਿਤਾ ਦਾ ਟੋਪਿਕ ਹੈ - "ਪਾਗ਼ਲ"

ਸੋ ਸ਼ੁਰੂ ਕਰਦੇ ਹਾਂ।




ਓਹ ਆਮ ਇਸ ਕਰਕੇ ਹੈ,

ਕਿਉੰਕਿ ਓਹ ਮੇਰੇ ਲਈ ਖਾਸ ਏ,

ਸਾਡੀ ਕਹਾਣੀ ਅਧੂਰੀ ਰਹਿ ਗਈ,

ਸ਼ਾਇਦ ਇਸ ਕਰਕੇ ਮੇਰੀ ਜ਼ਿੰਦਗੀ ਉਦਾਸ ਏ।

ਮੇਰੇ ਨਾਲ ਕੀਤੇ ਵਾਅਦੇ ਹੁਣ ਕਿਹਦੇ ਨਾਲ ਕਰਦਾ ਏ,

ਮੈਨੂੰ ਹੀ ਪਾਗ਼ਲ ਬਣਾਇਆ ਜਾਂ ਹੋਰਾਂ ਨੂੰ ਵੀ ਠੱਗਦਾ ਏ।

ਦੱਸ ਮੇਰੀ ਜਗ੍ਹਾ ਹੁਣ ਕੌਣ ਤੇਰਾ ਸੀਨਾ ਠਾਰਦੀ ਏ,

ਨਿੱਕੇ-ਨਿੱਕੇ ਵਾਲ ਰੱਖਦੀ ਏ ਜਾਂ ਮੇਰੇ ਤਰ੍ਹਾਂ ਗੁੱਤ ਕਰਦੀ ਏ।

ਓਹਨੂੰ ਖੁਸ਼ ਰੱਖਦਾ ਏ ਜਾਂ ਮੇਰੀ ਤਰ੍ਹਾਂ ਰਵਾਉਂਦਾ ਏ,

ਓਹਨੂੰ ਕਰਦਾ ਏ ਪਿਆਰ ਸੱਚਾ ਜਾਂ ਇਸ ਵਾਰ ਵੀ ਕੋਈ ਬਹਾਨਾ ਏ।